ਆਪਣੇ ਹੱਕਾਂ ਦੀ ਲੜਾਈ ਸੋਹਰੇ ਘਰ ‘ਚ ਰਹਿ ਕੇ ਵੀ ਲੜੀ ਜਾ ਸਕਦੀ ਹੈ —————– Advocate Rekha Rani
ਜਲੰਧਰ (ਨਿਊਜ਼ ਆਜ ਤੱਕ ਨੈੱਟਵਰਕ)
ਆਪਣੇ ਹੱਕਾਂ ਦੀ ਲੜਾਈ ਲਈ ਲੜਕੀ ਸਹੁਰੇ ਘਰ ਚ ਰਹਿ ਕੇ ਵੀ ਲੜ ਸਕਦੀ ਹੈ। ਜਾਣਕਾਰੀ ਦਿੰਦੇ ਹੋਏ Advocate Rekha Rani ਨੇ ਦੱਸਿਆ ਕਿ ਆਪਣੇ ਹੱਕਾਂ ਦੀ ਲੜਾਈ ਲਈ ਮਹਿਲਾ ਨੂੰ ਘਰ ਛੱਡਣ ਦੀ ਕੋਈ ਲੋੜ ਨਹੀਂ ਉਹ ਆਪਣੇ ਸੋਹਰੇ ਘਰ ਚ ਰਹਿ ਕੇ ਵੀ ਆਪਣੇ ਹੱਕਾਂ ਲਈ ਲੜ ਸਕਦੀ ਹੈ ਤੇ ਕਾਨੂੰਨ ਦੀ ਮਦਦ ਲੈ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਈ ਔਰਤਾਂ Insecurity ਦਾ ਬਹੁਤ ਜਿਆਦਾ ਸ਼ਿਕਾਰ ਹੋ ਰਹੀਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਪਤੀ ਵਿਆਹ ਤੋਂ ਬਾਅਦ ਨਾ ਤਾਂ ਖਰਚਾ ਦਿੰਦੇ ਹਨ ਤੇ ਨਾ ਹੀ Take Care ਕਰਦੇ ਹਨ ਤੇ ਸਹੁਰੇ ਪਰਿਵਾਰ ਵੱਲੋਂ ਵੀ ਬਹੁਤ ਰੁੱਖਾ ਵਿਵਹਾਰ ਕੀਤਾ ਜਾਂਦਾ। ਲੜਕੀ ਨੂੰ ਘਰੋਂ ਕੱਢਣ ਲਈ ਪਤੀ ਤੇ ਸਹੁਰਿਆਂ ਵੱਲੋਂ ਸਾਜਿਸ਼ ਰਚੀ ਜਾਂਦੀ ਹੈ ਜਦਕਿ ਲੜਕੀਆਂ ਨੂੰ ਚਾਹੀਦਾ ਹੈ ਕਿ ਆਪਣੇ ਸਹੁਰੇ ਪਰਿਵਾਰ ਚ ਰਹਿ ਕੇ ਆਪਣੇ ਹੱਕ ਲਈ ਕਾਨੂੰਨੀ ਲੜਾਈ ਲੜਨ। Domestic Violence Act 2005 ਦੇ ਸੈਕਸ਼ਨ 19 ਮੁਤਾਬਿਕ ਇੱਕ ਔਰਤ ਸਹੁਰੇ ਘਰ ਵਿੱਚ ਰਹਿੰਦੇ ਹੋਏ ਆਪਣੇ ਹੱਕਾਂ ਵਾਸਤੇ Case Contest ਕਰ ਸਕਦੀ ਹੈ। ਇਸ Section ਵਿੱਚ ਸਹੁਰੇ ਪਰਿਵਾਰ ਵੱਲੋਂ ਉਸਦੀ ਸ਼ਾਂਤਮਈ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਮਾਨਯੋਗ ਅਦਾਲਤ ਵੱਲੋਂ ਆਦੇਸ਼ (Case ਚੱਲਣ ਦੌਰਾਨ ਆਦੇਸ਼) ਦਿੱਤੇ ਜਾਂਦੇ ਹਨ, Eviction ਨੂੰ ਰੋਕਣ ਦੇ ਆਦੇਸ਼ ਦਿੱਤੇ ਜਾਂਦੇ ਹਨ ਅਤੇ BNSS ਦੀ ਧਾਰਾ 144 ਅਧੀਨ ਔਰਤ ਆਪਣੇ ਪਤੀ ਤੋਂ ਖਰਚਾ ਲੈਣ ਲਈ ਕੇਸ ਕਰ ਸਕਦੀ ਹੈ ਜਿਸ ਦੇ ਵਿੱਚ ਕੋਰਟ Favourable Conditions ਨੂੰ ਦੇਖਦੇ ਹੋਏ ਕੇਸ ਚੱਲਣ ਦੇ ਦੌਰਾਨ ਔਰਤ ਨੂੰ Interim ਖਰਚਾ ਵੀ ਲਗਾ ਦਿੰਦੀ ਹੈ।
@@@@@@@@@@@@@@







