HMV ਨੇ ਮਨਾਇਆ ਵਰਲਡ ਲਿਟਰੇਸੀ ਡੇ
ਜਲੰਧਰ (ਨਿਊਜ਼ ਆਜ ਤੱਕ ਨੈੱਟਵਰਕ)
ਪਿ੍ੰਸੀਪਲ ਪ੍ਰੋ: ਸ਼੍ਰੀਮਤੀ ਅਜੈ ਸਰੀਨ ਦੀ ਅਗਵਾਈ ‘ਚ ਪੀ.ਜੀ.ਵਿਭਾਗ ਦੇ ਅਰਥ ਸ਼ਾਸਤਰ ਤੇ ਪਲੈਨਿੰਗ ਫੋਰਮ ਵਲੋਂ ਵਿਸ਼ਵ ਲਿਟਰੇਸੀ ਦਿਵਸ ਦੇ ਮੌਕੇ ‘ਤੇ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ | ਵਿਸ਼ੇ “ਡਿਜੀਟਲ ਲਿਟਰੇਸੀ” ਅਤੇ “ਵਿੱਤੀ ਲਿਟਰੇਸੀ” ਸਨ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ “ਵਿੱਤੀ ਲਿਟਰੇਸੀ ” ਅਤੇ “ਡਿਜੀਟਲ ਲਿਟਰੇਸੀ” ਦੀ ਮਹੱਤਤਾ ਨੂੰ ਦਰਸਾਉਂਦੇ ਪੋਸਟਰ ਅਤੇ ਸਲੋਗਨ ਤਿਆਰ ਕੀਤੇ। ਮੁਕਾਬਲੇ ਦੇ ਜੱਜ ਡਾ. ਸ਼ੈਲੇਂਦਰ ਅਤੇ ਡਾ. ਸ਼ਾਲੂ ਬੱਤਰਾ ਸਨ। ਸਲੋਗਨ ਰਾਈਟਿੰਗ ਮੁਕਾਬਲੇ ਵਿੱਚ ਬੀ.ਐਸ.ਸੀ ਦੀ ਪੂਨਮ ਨੇ ਪਹਿਲਾ ਸਥਾਨ, ਬੀਏ ਦੀ ਲਵਣਯਾ ਨੇ ਦੂਜਾ ਤੇ ਸੁਖਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਰਿਧਿ ਥਾਪਰ ਨੇ ਪਹਿਲਾ, ਮਹਕ ਜੈਨ ਨੇ ਦੂਜਾ ਅਤੇ ਨਰਮਦਾ ਨੇ ਤੀਜਾ ਪੁਰਸਕਾਰ ਜਿੱਤਿਆ। ਇਸ ਮੌਕੇ ਪਲੈਨਿੰਗ ਫੋਰਮ ਦੇ ਸਕੱਤਰ ਹੰਸਿਕਾ ਸੋਨੀ ਅਤੇ ਜੁਆਇੰਟ ਸਕੱਤਰ ਮੌਲੀ ਸ਼ਰਮਾ, ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ. ਸ਼ਾਲੂ ਬੱਤਰਾ, ਚੰਦਰਿਕਾ, ਜਯੋਤਿਕਾ ਮਿਨਹਾਸ, ਹਰਮਨੁ , ਮਰੀਅਮ ਅਤੇ ਸ਼ਿਲਪਾ ਆਦਿ ਮੌਜੂਦ ਸਨ।
@@@@@@@@@@@@@@@@@@@@@