ਆਟੋ ਚਾਲਕ ਸਮਾਜ ਦਾ ਮਹੱਤਵਪੂਰਨ ਅੰਗ———————————— ਸ.ਚਰਨਜੀਤ ਚੰਨੀ

पंजाब
Spread the love

 

 

ਆਟੋ ਚਾਲਕ ਸਮਾਜ ਦਾ ਮਹੱਤਵਪੂਰਨ ਅੰਗ———————————————————- ਸ.ਚਰਨਜੀਤ ਚੰਨੀ

ਸਰਕਾਰ ਦੀ ਲੋਕ ਭਲਾਈ ਸਕੀਮਾ ਪ੍ਰਤੀ ਜਾਗਰੂਕ ਕਰਨ ਤੇ ਲਾਭ ਦਿਵਾਉਣ ਲਈ ਯਤਨ ਕੀਤੇ ਜਾਣਗੇ

ਜਲੰਧਰ- (ਨਿਊਜ਼ ਆਜ ਤੱਕ ਨੈੱਟਵਰਕ)

ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਆਟੋ ਯੂਨੀਅਨ ਦੇ ਨਾਲ ਮੀਟਿੰਗ ਕੀਤੀ ਤੇ ਉੱਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਇਸ ਦੋਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਟੋ ਚਾਲਕ ਵੀ ਸਾਡੀ ਜ਼ਿੰਦਗੀ ਦਾ ਵੱਡਾ ਹਿੱਸਾ ਹਨ ਕਿਉਂ ਕਿ ਇਹ ਸਾਨੂੰ ਆਪਣੀਆਂ ਮੰਜਿਲਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕੰਮ ਕਰਦੇ ਹਨ।ਉੱਨਾਂ ਕਿਹਾ ਕਿ ਗਰੀਬ ਤੇ ਮੱਧਮ ਵਰਗ ਦੇ ਲੋਕਾਂ ਲਈ ਆਟੋ ਹੀ ਇੱਕ ਅਜਿਹਾ ਸਾਧਨ ਹੈ ਜਿਸਦੇ ਜ਼ਰੀਏ ਘੱਟ ਖ਼ਰਚੇ ਵਿੱਚ ਆਪਣੀ ਮੰਜਿਲ ਤੇ ਪਹੁੰਚਿਆ ਜਾ ਸਕਦਾ ਹੈ।ਉੱਨਾਂ ਕਿਹਾ ਕਿ ਇਹ ਆਟੋ ਚਾਲਕਾਂ ਦੀਆਂ ਵੀ ਵੱਡੀਆਂ ਸਮੱਸਿਆਵਾਂ ਹਨ ਤੇ ਰੋਜ਼ਾਨਾ ਮੇਹਨਤ ਕਰਕੇ ਰੋਜੀ ਰੋਟੀ ਕਮਾਉਣ ਵਾਲੇ ਇੰਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਵਾਉਣਾ ਵੀ ਜ਼ਰੂਰੀ ਹੈ ਕਿਉਂ ਕਿ ਇਹ ਵੀ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਹਨ।ਉੱਨਾਂ ਕਿਹਾ ਕਿ ਕੁੱਝ ਸਰਕਾਰੀ ਕਰਮਚਾਰੀ ਇੰਨਾਂ ਆਟੋ ਚਾਲਕਾਂ ਨਾਲ ਧੱਕਾ ਕਰਦੇ ਹਨ ਤੇ ਘੱਟ ਪੜੇ ਲਿਖੇ ਹੋਣ ਕਾਰਨ ਇੰਨਾਂ ਨੂੰ ਗੁਮਰਾਹ ਵੀ ਕਰਦੇ ਹਨ।ਸ.ਚੰਨੀ ਨੇ ਕਿਹਾ ਕਿ ਇੰਨਾਂ ਆਟੋ ਚਾਲਕਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਵੀ ਸਮੇਂ ਦੀ ਜ਼ਰੂਰਤ ਤੇ ਇੰਨਾਂ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਵੀ ਹੋਣਾ ਜ਼ਰੂਰੀ ਹੈ ਜਦ ਕਿ ਇੰਨਾਂ ਦੇ ਪਰਿਵਾਰਾਂ ਦੀ ਸਿਹਤ ਸੁਰੱਖਿਆ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ।ਸ.ਚੰਨੀ ਨੇ ਕਿ ਉਹਨਾਂ ਹਮੇਸ਼ਾ ਇਸ ਵਰਗ ਦਾ ਤੇ ਇੰਨਾਂ ਵੱਲੋਂ ਕੀਤੀ ਜਾਂਦੀ ਦਿਨ ਰਾਤ ਮੇਹਨਤ ਦਾ ਸਤਿਕਾਰ ਕੀਤਾ ਹੈ।ਉੱਨਾਂ ਕਿਹਾ ਕਿ ਆਟੋ ਚਾਲਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਤਾਂ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾ ਦਾ ਇਸ ਵਰਗ ਨੂੰ ਲਾਭ ਦਿਵਾਇਆ ਜਾ ਸਕੇ ਕਿਉਂ ਕਿ ਬਹੁਤੇ ਲੋਕ ਸਰਕਾਰੀ ਸਕੀਮਾ ਦਾ ਲਾਭ ਤੋ ਵਾਂਝੇ ਰਹਿ ਜਾਂਦੇ ਹਨ।ਇਸ ਦੌਰਾਨ ਆਟੋ ਚਾਲਕਾਂ ਨੇ ਵੀ ਕਿਹਾ ਕਿ ਕਿਸੇ ਵੀ ਰਾਜਨੀਤਕ ਨੇਤਾ ਨੇ ਉੱਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ ਤੇ ਉੱਨਾਂ ਨੂੰ ਚਰਨਜੀਤ ਸਿੰਘ ਚੰਨੀ ਵਰਗੇ ਨੁਮਾਇੰਦੇ ਦੀ ਜ਼ਰੂਰਤ ਹੈ ਜੋ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਸਮਝ ਤੇ ਹੱਲ ਕਰਵਾ ਸਕਦਾ ਹੈ।ਉੱਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਤੋ ਉੱਨਾਂ ਨੂੰ ਵੱਡੀਆਂ ਉਮੀਦਾਂ ਹਨ ਤੇ ਉਹਨਾਂ ਨੂੰ ਯਕੀਨ ਹੈ ਕਿ ਸ.ਚੰਨੀ ਉੱਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ।

===========================================================================================

 

 

Leave a Reply

Your email address will not be published. Required fields are marked *